Pages

Tuesday, 6 May 2014

ਓਸ ਦਿਸ਼ਾ ਵੱਲ ਵੇਖੀਏ ਵੀ ਕਿਉਂ..

ਮੇਰਾ ਮਨ ਸ਼ਾੰਤ
ਜਿਵੇਂ
ਸ਼ਾੰਤ ਸਮੁੰਦਰ ਦੀਅਾਂ ਲਹਿਰਾਂ
ਨਾ ਕੋਈ ਆਸ
ਨਾ ਹੀ ਕੋਈ ਉੱਮੀਦ ...
ਓਸ ਦਿਸ਼ਾ ਵੱਲ
ਵੇਖੀਏ ਵੀ ਕਿਉਂ
ਜਿਥੇ  ਜਾਣਾ ਹੀ ਨਹੀ ...
ਨਾ ਤੇਰੇ ਨਾਲ ਕੋਈ ਵਾਅਦਾ ਸੀ
ਮੇਰਾ
ਨਾ ਤੂੰ ਕੋਈ ਸਹੁੰ ਖਾਧੀ ਸੀ
ਮੇਰੇ ਨਾਲ ...
ਫਿਰ ਕਾਹਦਾ ਇੰਤਜ਼ਾਰ
ਕਿਹੜੀ ਉਮੀਦ ਕਿ
ਹਾਲੇ ਵੀ ਤੂੰ ਆਵੇਂਗਾ ,
ਮੈੰਨੂ ਇਕ ਵਾਰ
ਹਾਂ
ਇਕ ਵਾਰ ਤਾਂ ਮੈਨੂੰ ,
ਤੂੰ ਮੇਰੇ ਨਾਮ ਲੈ ਪੁਕਾਰੇਂਗਾ ...

ਇਹੋ ਹੀ ਇੱਕ
ਆਸ
ਮੇਰੇ ਮਨ ਦੇ ਸ਼ਾੰਤ ਸਮੰਦਰ ਚ
ਲਹਿਰਾਂ ਜਗਾ ਦਿੰਦੀ ਹੈ ...

…………………………………………। ( हिंदी अनुवाद )




No comments:

Post a Comment